ਵੇ ਰੱਬਾ
ਕਦੇ ਦੇਵੀ ਨਾ ਜੁਦਾਈਆਂ ਦੀ ਸਜ਼ਾ ਵੇ ਰੱਬਾ
ਬਿਨ ਸੱਜਣਾ ਦੇ ਜਿੰਦਗੀ ਦੇ ਵਿੱਚ ਹੁੰਦੇ ਨੇਰੇ ..
ਅੱਖੀਓ ਹੰਝੂ ਹੱਝੂ ਵਗਦੇ ਨੇ ਫਿਰ ਸ਼ਾਮ ਸਵੇਰੇ
ਹੁੰਦਾ ਸੱਜਣਾ ਨਾਲ ਹੀ ਜਿੰਦਗੀ ਦਾ ਮਜਾ ਵੇ ਰੱਬਾ
ਮੈ ਸਦਾ ਰਵਾਂਗਾ ਤੇਰੀ ਵਿੱਚ ਰਜਾ ਵੇ ਰੱਬਾ
ਕਦੇ ਦੇਵੀ ਨਾ ਜੁਦਾਈਆਂ ਦੀ ਸਜ਼ਾ ਵੇ ਰੱਬਾ
ਸਾਥੋਂ ਹੋਰਾਂ ਵਾਂਗਰ ਰਾਵਾਂ ਉਤੇ ਖਲੋਇਆ ਨਈ ਜਾਣਾ
ਮਰਕੇ ਵੀ ਸਾਥੋ ਚੈਨ ਦੀ ਨੀਂਦਰ ਸੋਇਆ ਨਈ ਜਾਣਾ
ਵੱਖ ਹੋਵਣ ਦੋ ਦਿਲ ਨਾ ਮਿਲੇ ਐਸੀ ਵਜਾਹ ਵੇ ਰੱਬਾ
ਮੈ ਸਦਾ ਰਵਾਂਗਾ ਤੇਰੀ ਵਿੱਚ ਰਜਾ ਵੇ ਰੱਬਾ
ਕਦੇ ਦੇਵੀ ਨਾ ਜੁਦਾਈਆਂ ਦੀ ਸਜ਼ਾ ਵੇ ਰੱਬਾ
ਜੁਗ-ਜੁਗ ਜੀਵਣ ਸੱਜਣ ਹੋਣ ਉਮਰਾਂ ਲਮੇਰੀਆਂ
ਮਿਲਦੀਆਂ ਨੇ ਉਂਝ ਜਿੰਦਗੀ ਦੇ ਵਿੱਚ ਔਕੜਾਂ ਵਥੇਰੀਆਂ
ਮਾੜੀਆਂ ਸੋਚਾਂ ਨੂੰ ਬਖ਼ਸੀ ਸ਼ਰਮ ਤੇ ਲਜਾ ਵੇ ਰੱਬਾ
ਮੈ ਸਦਾ ਰਵਾਂਗਾ ਤੇਰੀ ਵਿੱਚ ਰਜਾ ਵੇ ਰੱਬਾ
ਕਦੇ ਦੇਵੀ ਨਾ ਜੁਦਾਈਆਂ ਦੀ ਸਜ਼ਾ ਵੇ ਰੱਬਾ
ਕੁੱਕੜ-ਸੂਹੀਏ ਦਾ ਉਝ ਉਦਾਸੀਆਂ ਦੇ ਨਾਲ ਸਾਕ ਵੇਰਾ ਏ
ਕਮਲੇ 'ਜਸ' ਨਾਲ ਦੁੱਖ ਵਟਾਏ ਐਡਾ ਕਿਸਦਾ ਜੇਰਾ ਏ
ਟੁੱਟੇ ਦਿਲਾਂ ਦੀ ਕਰੀ ਦੂਰ ਤੂੰ ਕਜਾ ਵੇ ਰੱਬਾ
ਮੈ ਸਦਾ ਰਵਾਂਗਾ ਤੇਰੀ ਵਿੱਚ ਰਜਾ ਵੇ ਰੱਬਾ
ਕਦੇ ਦੇਵੀ ਨਾ ਜੁਦਾਈਆਂ ਦੀ ਸਜ਼ਾ ਵੇ ਰੱਬਾ ।
ਜੱਸ ਚੌਧਰੀ 9988254689

No comments:
Post a Comment