Thursday, 19 April 2012

ਗਗਨ ਬਰਾੜ

ਪੌਹ ਫੁਟਾਲਾ 

ਚੱਖਨਾ ਏ ਜੇ ਅਹਿਸਾਸ ਵਿਛੋੜੇ ਦਾ, 

ਇੱਕ ਵਾਰੀ ਕਿਸੇ ਨੂੰ ਮੋਹ ਕੇ ਤੇ ਵੇਖ,  

ਬੇਫਿਕਰੀ ਚ ਵੇ ਕੱਡੇਂ ਹਰ ਪਹਿਰ, 

ਕਾਲੀ ਬੋਲੀ ਰਾਤ ਕਦੇ ਟੋਹ ਕੇ ਤੇ ਵੇਖ,  

ਸਾਲਾਂ ਬਧੀ ਇਸ਼ਕ ਦੇ ਹਿਜ਼ਰਾਂ ਨੂੰ, 

ਦਿਲ ਉੱਤੇ ਯਾਰਾ ਤੂੰ ਢੋਹ ਕੇ ਤੇ ਵੇਖ,  

ਰੂਹ ਵਾਲੇ ਓਹਨਾ ਖਾਰੇ ਪਾਣੀਆ ਨੂੰ, 

ਝਿਮਨਾ ਦੇ ਉੱਤੇ ਤੂੰ ਪਰੋ ਕੇ ਤੇ ਵੇਖ,  

ਪੌਹ ਫੁਟਾਲਾ ਤੱਕਿਆ ਜੇ ਏਸ ਵਣਜ ਦਾ, 

ਤਿਰਕਾਲਾਂ ਨੂੰ ਵੀ ਕਦੇ ਛੋਹ ਕੇ ਤੇ ਵੇਖ,,  

ਚੱਖਨਾ ਜੇ ਬਰਾੜਾ ਅਹਿਸਾਸ ਵਿਛੋੜੇ ਦਾ, 

ਇੱਕ ਵਾਰੀ ਕਿਸੇ ਨੂੰ ਮੋਹ ਕੇ ਤੇ ਵੇਖ.....
ਗਗਨ ਬਰਾੜ

No comments:

Post a Comment