Thursday, 19 April 2012

ਬੂਟਾ ਖ਼ਾਨ ਸੁੱਖੀ

ਦੁੱਖ ਸੁੱਖ
(ਮਿੰਨੀ ਕਹਾਣੀ)

ਅੱਜ ਕਈ ਸਾਲਾਂ ਬਾਅਦ ਕੁਲਦੀਪ ਦੀ ਰੱਬ ਨੇ ਸੁਣੀ ਸੀ । ਅੱਜ ਉਹਨਾ ਦੇ ਘਰ ਲੜਕਾ ਹੋਇਆ ਸੀ । ਉਹਨਾ ਦੋਹਾ ਜੀਆਂ ਨੇ ਖ਼ੁਸੀ ਵਿੱਚ ਸਾਰੇ ਪਿੰਡ ਨੂੰ ਲੱਡੂ ਵੰਡੇ ਅਤੇ ਸਰਾਬੀਆ ਨੂੰ ਸਰਾਬ ਖੁੱਲੀ ਪੀਆਈ ਸੀ । ਸਮਾ ਆਪਣੀ ਚਾਲ ਚਲਦਾ ਗਿਆ ਤੇ ਲੜਕਾ ਜਵਾਨ ਹੋ ਗਿਆ ਤੇ ਉਸ ਦਾ ਵਿਆਹ ਕਰ ਦਿੱਤਾ ਗਿਆ ਪਰ ਉਹ ਕੁਝ ਕੁ ਮਹੀਨੇ ਮਾਂ ਬਾਪ ਨਾਲ ਰਿਹਾ ਤੇ ਅਲੱਗ ਰਹਿਣ ਲੱਗ ਗਿਆ । ਹੁਣ ਬੁੱਢੇ ਮਾਂ ਬਾਪ ਦਾ ਕੌਈ ਸਹਾਰਾ ਨਹੀ ਸੀ ਹੁਣ ਉਹ ਇੱਕੋ ਟੁੱਟੇ ਮੰਜੇ ਤੇ ਬੈਠੇ ਸਾਇਦ ਰੱਬ ਨੂੰ ਫਰਿਆਦ ਕਰ ਰਹੇ ਸਨ ਕਿ ਹੇ ਰੱਬਾ ਸਾਨੂੰ ਲੜਕੇ ਦੀ ਥਾ ਇਕ ਧੀ ਹੀ ਦੇ ਦਿੰਦਾ ਜੌ ਅੱਜ ਇਸ ਬੁਢਾਪੇ ਵਿੱਚ ਸਾਡਾ   ਦੁੱਖ ਸੁੱਖ ਹੀ ਵੰਡਾ ਜਾਈਆ ਕਰਦੀ ।


ਬੂਟਾ ਖ਼ਾਨ ਸੁੱਖੀ  
ਪਿੰਡ ਘੁੜੈਲੀ ਜਿਲ੍ਹਾ ਬਠਿੰਡਾ
ਫ਼ੋਨ ਨੰਬਰ  9041043511,9417901256

No comments:

Post a Comment