Thursday, 19 April 2012

ਕਿਰਤਪਾਲ ਸਿੰਘ ਗਿੱਲ

ਅਰਥ

ਤੇਰਾ ਮੇਰੇ ਜੀਵਨ ਵਿੱਚ
ਉਹੀ ਅਰਥ ਹੈ,
ਜੋ ਅਰਥ ਕਿਸੇ ਅੱਖਰ
... ਤੇ ਲੱਗੀ ਬਿੰਦੀ ਦਾ ਹੁੰਦਾ ਹੈ...

ਜੇ

ਬਿੰਦੀ ਮਿਟਾ ਦਿੱਤੀ ਜਾਵੇ
ਤਾਂ
ਅੱਖਰ ਦਾ ਅਰਥ ਬਦਲ ਜਾਂਦਾ ਹੈ
ਜਾਂ ਕਹਿ ਲਾ
ਅੱਖਰ ਮਰ ਜਾਂਦਾ ਹੈ
ਅਰਥਹੀਣ ਹੋ ਕੇ ...
ਹੁਣ ਤੂੰ ਆਪ ਸਮਝ
ਮੇਰੇ ਮਹਿਬੂਬ,

ਤੇਰਾ ਮੇਰਾ ਕੀ ਅਰਥ ਹੈ
ਇੱਕ ਦੂਜੇ ਦੇ ਜੀਵਨ ਵਿੱਚ
ਮੈਂ ਅੱਖਰ ਤੂੰ ਮੇਰੀ ਬਿੰਦੀ,

ਬੱਸ
ਤੇਰੇ ਬਿਨਾਂ ਮੇਰਾ ਕੋਈ
ਵਜੂਦ ਨਹੀ
ਕੋਈ ਅਰਥ ਨਹੀ
ਤੇਰੇ ਸਦਕਾ ਹੀ
ਮੈਂ ਮੁਕੰਮਲ ਹਾਂ ||

ਕਿਰਤਪਾਲ ਸਿੰਘ ਗਿੱਲ 

No comments:

Post a Comment