Thursday, 19 April 2012

ਰਵੀ ਸਚਦੇਵਾ

ਵੱਡੇ ਦਿਲਵਾਲਾ
(ਮਿੰਨੀ ਕਹਾਣੀ)

ਪਤਾ ਨਹੀ ਕਿਉਂ ਉਹ ਮੇਰਾ ਦੋਸਤ ਬਣ ਗਿਆ। ਸੀ ਉਹ ਕਾਲਜੀਏਟ,ਮੇਰਾ ਕਲਾਸ ਮੇਟ ਪੇਂਡੂ ਨਾਲ ਦੇ ਪਿੰਡ ਦਾ। ਬੇਹਦ ਮਜਾਕਿਆ ਥੋੜਾ ਮਨਚਲਾ। ਆਉਂਦੀ ਜਾਂਦੀ ਤੇ ਟਿਚਰਾਂ ਕੱਸਣਾ ਉਹਨਾਂ ਨੂੰ ਛੇੜਣਾ ਉਸਦੀ ਆਦਤ ਸੀ। ਆਈਲਟਸ ਦੇ ਟੈਸਟ ਲਈ ਮੈਂ ਦਿੱਲੀ ਜਾ ਰਿਹਾ ਸਾਂ। ਉਹ ਵੀ ਤਿਆਰ ਹੋ ਗਿਆ। ਮਨਾ ਕਰਨ ਤੇ ਕਹਿਣ ਲੱਗਾ ‘‘ਯਾਰ,ਤੂੰ ਤਾਂ ਆਸਟਰੇਲੀਆਂ ਜਾਣ ਦੀ ਤਿਆਰੀ ‘ਚ ਏ। ਅਸਾਂ ਨੇ ਤਾਂ ਦਿੱਲੀ ਵੀ ਨੀ ਵੇਖੀ। ਲੈ ਚੱਲ ਯਾਰ ਥੋੜਾ ਮਜਾ ਕਰ ਆਵਾਂਗੇ।’’

‘‘ਸੁਣਿਆ ਏ, ਦਿੱਲੀ ਦਿਲਵਾਲੋਂ ਕੀ, ਭਲਾ ਮੇਰੇ ਤੋਂ ਵੱਡਾ ਦਿਲਵਾਲਾ ਹੋਰ ਕੋਣ ਹੋ ਸਕਦੈ....? ਸ਼ਾਇਦ ਅਸਾਂ ਨੂੰ ਵੀ ਕੋਈ ਦਿਲਜਲੀ ਮਿਲ ਜਾਵੇ। ਇੰਜ ਹੋ ਗਿਆ ਤਾਂ ਲਾਈਫ ਸੈਟਲ ਹੋ ਜੂ।’’

ਮੈਂ ਹਾਂ ਕਰ ਦਿੱਤੀ। ਰਾਤੀ ਪੰਜਾਬ ਮੇਲ ਤੇ ਚੜੇ, ਸਵੇਰੇ ਦਿੱਲੀ ਸਟੇਸ਼ਨ ਤੇ ਉਤਰ ਗਏ।

ਅਸੀ ਕਰੋਲ ਬਾਗ ਜਾਣਾ ਸੀ। ਉਤਰਦੇ ਹੀ ਉਸਨੇ ਟੈਪੋਂ ਦੀ ਬਜਾਏ ਮੈਟਰੋ ਤੇ ਜਾਣ ਦੀ ਜਿੱਦ ਕੀਤੀ। ਮੈਂ ਫਿਰ ਹਾਂ ਕਰ ਦਿੱਤੀ। ਮੈਟਰੋ ਸਟੇਸ਼ਨ ਪਹੁੰਚਦੇ ਹੀ ਅਸੀ ਕਰੋਲ ਬਾਗ ਦੇ ਦੋ ਟੋਕਨ ਲੈ ਲਏ। ਮੈਟਰੋ ਸਟੇਸ਼ਨ ਦੀਆਂ ਕੰਪਿਊਟਰਾਈਜਡ ਫਸੀਲਟੀਆਂ ਤੇ ਉਚ ਕੋਟਿ ਦੀਆਂ ਮਾਡਰਨ ਨੱਢੀਆਂ ਵੱਲ ਵੇਖ ਉਹ ਹੈਰਾਨ ਸੀ।



ਅਸੀ ਮੈਟਰੋ ਦੀ ਵੇਟ ਕਰ ਰਹੇ ਸਾਂ। ਦੋ ਕੁੜੀਆਂ ਸਾਡੇ ਲਾਗੇ ਖੜੋ ਗਈਆਂ। ਦੋਹਾਂ ਦੇ ਸਕਿਨ ਟਾਈਟ ਜੀਨਸ ਸਲੀਵ ਲੈਸ ਟਾਪ ਪਾਏ ਸਨ। ਜਿਨਾਂ ਚੋ ਉਭਰਵੀਆਂ ਛਾਤੀਆਂ ਬਾਹਰ ਨੂੰ ਆਉਂਦੀਆਂ ਕਾਫੀ ਪ੍ਰਭਾਵਸ਼ਾਲੀ ਨਜ਼ਰ ਆਉਂਦੀਆਂ ਸਨ। ਉਹ ਵਾਰ-ਵਾਰ ਉਹਨਾਂ ਨੱਢੀਆਂ ਵੱਲ ਤੱਕਦਾ, ਮੈਨੂੰ ਕੂਹਣੀ ਨਾਲ ਇਸ਼ਾਰੇ ਕਰਦਾ ਤੇ ਕਹਿੰਦਾ ‘‘ਵੇਖ.. ਯਾਰ.., ਮਰ ਜਾਣੀਆਂ ਨੇ ਲੀੜੇ ਕਿੱਦਾਂ ਦੇ ਪਾਏ ਨੇ......?ਵੇਕਸੀਗ ਕਰਵਾਕੇ ਪੱਟ ਰੱਸ ਮਲਾਈ ਬਣਾ ਰੱਖੇ ਨੇ। ਗੋਰੀਆਂ-ਗੋਰੀਆਂ ਲੱਤਾ। 'ਤੇ ਉਪਰ ਪਤਲੀਆਂ ਚਿਪਕੂ ਲੀਰਾਂ ਵਾਲੀ ਬੁਸ਼ਲਟ।’’

‘‘ਦੇਖ ਉਏ, ਉਰਲੀ ਸੁਕੜ ਜਿਹੀ ਦੀ ਬੁਸ਼ਲਟ ਤੇ ਇੰਗਲਿਸ਼ ‘ਚ ਲਿਖਿਆ ਏ Big FM ਤੇ ਹੇਠਾਂ ਛੋਟੇ ਅੱਖਰਾਂ ‘ਚ ਲਿਖਿਆ ਏ ਬਜਾਤੇ ਰਹੋ। ਸੁਣੋ ਸੁਣਾਉ ਲਾਈਫ ਬਣਾਉ।’’

‘‘ਯਾਰ ਮੈਂ ਤਾਂ ਸਾਰੀ ਉਮਰ ਸੁਨਣ ਸੁਣਾਉਣ ਲਈ ਤਿਆਰ ਆਂ........ ਜੇ ਉਹ ਹਾਂ ਕਰ ਦੇਵੇ...... ਤਾਂ.....।’’

‘‘ਇਹੀ ਸੁਨਹਿਰੀ ਮੌਕਾ ਏ ਮੈਂ ਦਲੇਰੀ ਮਾਰ ਉਸਨੂੰ ਪੁੱਛ ਹੀ ਲੈਂਦਾ ਹਾਂ।’’

ਟਰੇਨ ਆਈ। ਦਰਵਾਜੇ ਖੁੱਲੇ। ਅਸੀ ਅੰਦਰ ਵੜਨ ਲੱਗੇ। ਉਸਨੇ ਕੁੜੀ ਨੂੰ ਇੱਕ ਤੇਜ਼ ਵਿਅੰਗ ਕਸਿਆ, ‘‘ਮੱਖਣੋ, ਇਹ ਬਜਾਤੇ ਰਹੋ ਸ਼ਬਦ ਤੇਰੀ ਬੁਸ਼ਲਟ ਦੀ ਬਜਾਏ ਹੇਠਲੀ ਬੋਰੀ ਤੇ ਗੋਸ਼ਤ ਭਰੇ ਤੇਰੇ ਚਿੱ......ਤ......ੜਾਂ ਤੇ ਲਿ..ਖਿਆ..ਹੁੰਦਾ ਤਾਂ..........। ਮੈਂ ਸਚਮੁੱਚ ਤੇਰੀ ਵਜਾ ਹੀ ਦੇਣੀ ਸੀ।’’

ਦੋਹਾਂ ਕੁੜੀਆਂ ਨੇ ਹੱਥ ਚ ਫੜੀਆਂ ਕਿਤਾਬਾਂ ਕਾਪੀਆਂ ਨਾਲ ਮੇਰੇ ਜਿਗਰੀ ਯਾਰ ਦੀ ਖੂਬ ਵਜਾਈ ਕੀਤੀ। ਛਿੱਤਰਾਂ ਦੀ ਬਾਛੜ ਧੱਮਦੀਆਂ ਹੀ ਗਿੱਦੜ ਕੁੱਟ ਨਾਲ ਬੌਂਦਲਿਆ ਮੇਰਾ ਯਾਰ ਆਪਣੇ ਸੁੱਜੇ ਹੱਡਾਂ ਨੂੰ ਸੇਕ ਦੇ ਰਿਹਾ ਸੀ। ਨੀਵੀਂ ਪਾਉਂਦਾ ਜਦ ਮੇਰੇ ਕੋਲ ਆਇਆ ਤਾਂ ਮੈਂ ਉਸਨੂੰ ਕਿਹਾ,‘‘ਵੇਖ ਲਈ ਦਿੱਲੀ ਤੇ ਦਿੱਲੀ ਦੇ ਦਿਲਵਾਲੇ’’

‘‘ਹਾਂ.. ਦਿਲੀ ਦਿਲਜਲੋ ਕੀ। ਇਸ ਵੱਡੇ ਦਿਲਵਾਲਾ ਦਾ ਦਿਲ ਵੀ ਨਹੀ ਵੇਖੀਆ ਯਾਰ। ਸਿਰ ਤੇ ਤਾਂ ਗੜਿਆਂ ਮਾਂਗੂੰ ਵਰੀਆਂ ਨੇ 'ਤੇ ਤੂੰ ਹੱਸੀ ਜਾਣੈ।’’ ਉਸਦੇ ਮੂੰਹੋਂ ਮਸਾਂ ਹੀ ਨਿਕਲਿਆ।


ਰਵੀ ਸਚਦੇਵਾ, ਮੈਲਬੋਰਨ ਆਸਟੇ੍ਲੀਆ
ਫੋਨ ਨੰਬਰ – 0061- 411365038

No comments:

Post a Comment