ਖੂਹ ਕਦੇ ਸਾਡੇ ਜੀਵਨ ਦਾ ਅੰਗ ਹੁੰਦੇ ਸਨ, ਪਰ ਅਜੇ ਸਾਡੇ ਅਲੋਪ ਹੋ ਰਹੇ ਸਭਿਆਚਾਰ ਦੇ ਨਾਲ ਨਾਲ ਇਹ ਵੀ ਖਤਮ ਹੋ ਗਏ | ਖੂਹਾਂ ਦੇ ਲਈ ਇਕ ਰਚਨਾ ..........
ਖੂਹਾਂ ਤੇ ਰੌਣਕ ਲਗਦੀ ਸੀ, ਚੱਲਦਾ ਸੀ ਇਸਦਾ ਰਾਜ਼
ਪੀਂਦੇ ਸੀ ਇਸਦਾ ਲੋਕ ਜ਼ਦ, ਅੰਮ੍ਰਿਤ ਵਰਗਾ ਨੀਰ,
ਨਾ ਦੁਖ ਤਕਲੀਫਾਂ ਰਹਿੰਦੀਆਂ, ਹੁੰਦਾ ਨਿਰੋਗ ਸ਼ਰੀਰ
ਕਈ ਕਿੱਸੇ, ਗੀਤ ਕਹਾਣੀਆਂ, ਵਿਚ ਵਖਰੀ ਇਸਦੀ ਥਾਂ
ਤੂਤਾਂ ਵਾਲਾ, ਟਾਹਲੀ ਵਾਲਾ, ਇਸਦੇ ਕਈ ਬੋਲਦੇ ਨਾਂ
ਇਤਿਹਾਸ ਦੇ ਪੰਨਿਆਂ ਵਿਚ ਵੀ, ਇਸਦੀ ਹੈ ਮਿਸਾਲ
ਜ਼ਲਿਆਂ ਵਾਲੇ ਬਾਗ ਵਿਚ, ਜਾ ਪੁਛੋ ਇਸਦਾ ਹਾਲ
ਖੂਹਾਂ ਦੇ ਸਿਰ ਤੇ ਚਲਦਾ ਸੀ, ਕਈਆਂ ਦਾ ਰੁਜ਼ਗਾਰ
ਖੂਹਾਂ ਉਤੇ ਮਿਲਦੇ ਸੀ, ਕਦੇ ਯਾਰਾਂ ਨੂੰ ਯਾਰ
ਪੰਜਾਬ ਦੇ ਸਭਿਆਚਾਰ ਵਿਚ, ਇਸਦੀ ਹੈ ਪਹਿਚਾਣ
ਇਸਦੇ ਨਾਮ ਤੇ ਬਣੇ ਕਈ, ਮੁਹਾਵਰੇ ਅਤੇ ਅਖਾਣ
ਪਰ ਹੁਣ ਖੂਹ ਨੇ ਹੋ ਗਏ, ਬੀਤੇ ਵਕਤ ਦਾ ਖੇਲ
ਸੰਮਬਰਸੀਬਲ ਮੋਟਰਾਂ ਨੇ, ਕੀਤਾ ਇਸ ਨੂੰ ਫੇਲ
ਮੇਰੇ ਪਿੰਡ ਦਾ ਖੂਹ ਵੀ, ਅਜੇ ਲੋਕਾਂ ਦਿਤਾ ਪੂਰ
ਖੂਹ ਦੇ ਇਕ ਸ਼ਰਾਪ ਨਾਲ, ਅੱਜ ਪਾਣੀ ਹੋਇਆ ਦੂਰ
ਅੱਜ ਮਿਨਰਲ ਵਾਟਰ ਆ ਗਿਆ, ਨਹੀਂ ਦਿਸਦਾ ਖੂਹ ਦਾ ਜਲ
ਅੱਜ ਖੂਹਾਂ ਦੀ ਮੌਣ ਤੇ, ਬਹਿੰਦਾ ਨਾ ਕੋਈ ਮੱਲ
ਖੂਹ ਨੂੰ ਭੁੱਲਣ ਵਾਲਿਓ, ਇਕ ਗਲ ਲਓ ਤੁਸੀਂ ਜਾਣ
ਤੁਸੀਂ ਜਾਂ ਇਸਨੂ ਸੰਭਾਲ ਲਓ, ਜਾਂ ਦੇ ਦਿਓ ਇਸਦੀ ਮਕਾਣ
ਕੱਲ ਦੇ ਬਚੇ "ਹਰਜੀਤ" ਜ਼ਦ, ਕਰਨਗੇ ਇਹ ਸਵਾਲ,
ਖੂਹ ਕਿਸ ਸ਼ੈਅ ਦਾ ਨਾਮ ਹੈ ਤੁਸੀਂ ਕੀ ਦਸੋਗੇ ਹਾਲ ?
ਹਰਜੀਤ ਸਿੰਘ ਮਾਨ
ਰਾਹੋਂ ਰੋਡ, ਮਾਛੀਵਾੜਾ-
09914386643
ਰਾਹੋਂ ਰੋਡ, ਮਾਛੀਵਾੜਾ-
09914386643

No comments:
Post a Comment