ਹਰ ਵੇਲੇ ਬਸ ਅੱਲਾਹ ਅੱਲਾਹ ਗਾਇਆ ਕਰ..............
ਨਾ ਨਫਰਤ, ਆਕੜ ਨਾ ਕੋਈ ਮਗਰੂਰੀ ਏ,,
ਗੁਰੂ ਬਿਨਾ ਨਾ ਗਿਆਨ ਦਾ ਦੀਪਕ ਜਗਦਾ ਏ,,
ਹਰ ਵੇਲੇ "ਤੂੰ ਤੂੰ" ਦੀ ਅਲਖ ਜਗਾਇਆ ਕਰ,,
ਕਾਬੂ ਕਰ ਇਸ ਮਨ ਨੂੰ ਕੁਝ ਸਮਝਾਇਆ ਕਰ,,
ਹਰ ਵੇਲੇ ਬਸ ਅੱਲਾਹ ਅੱਲਾਹ ਗਾਇਆ ਕਰ..............
ਗੱਲ ਗੱਲ ਤੇ ਨਾ ਮਗਰੂਰੀ ਚੰਗੀ ਹੁੰਦੀ ਏ,,
ਨਾ ਇਸ਼ਕ਼ ਚ ਸੱਜਣਾ ਦੂਰੀ ਚੰਗੀ ਹੁੰਦੀ ਏ,,
ਰਹਿ ਕੋਲ ਸਾਡੇ ਤੂੰ ਏਵੈ ਨਾ ਤੜ੍ਹਪਾਇਆ ਕਰ..
ਹਰ ਵੇਲੇ ਬਸ ਅੱਲਾਹ ਅੱਲਾਹ ਗਾਇਆ ਕਰ..............
ਨਾ ਨਫਰਤ, ਆਕੜ ਨਾ ਕੋਈ ਮਗਰੂਰੀ ਏ,,
ਹਰ ਸ਼ਕ੍ਸ ਹੋਣਾ ਬੱਚਾ ਬਹੁਤ ਜਰੂਰੀ ਏ,,
ਹਰ ਗੱਲ ਨੂੰ ਨਾ ਤੂੰ ਅਕਲ ਦੇ ਬ੍ਹੋਝੇ ਪਾਇਆ ਕਰ,,
ਹਰ ਵੇਲੇ ਬਸ ਅੱਲਾਹ ਅੱਲਾਹ ਗਾਇਆ ਕਰ..............
ਗੁਰੂ ਬਿਨਾ ਨਾ ਗਿਆਨ ਦਾ ਦੀਪਕ ਜਗਦਾ ਏ,,
ਗੁਰੂ ਜੇ ਮੰਨੋ ਰੂਪ ਹੁੰਦਾ ਉਸ ਰੱਬ ਦਾ ਏ,,
ਤਰ ਜਾਵੇਂਗਾ ਗੁਰੂ ਦਾ ਹੁਕਮ ਬਜਾਇਆ ਕਰ,,
ਹਰ ਵੇਲੇ ਬਸ ਅੱਲਾਹ ਅੱਲਾਹ ਗਾਇਆ ਕਰ..............
ਕਿੱਡਾ ਮਾਣ ਕਰੇ ਤੂੰ ਚੀਜ਼ ਬੇਗਾਨੀ ਦਾ,,
ਮੁੱਕ ਜਾਣਾ ਏ ਸਫ਼ਰ ਤੇਰੀ ਜਿੰਦਗਾਨੀ ਦਾ,,
ਹਰ ਸਾਂਹ ਲੈ ਕੇ ਰੱਬ ਦਾ ਸ਼ੁਕਰ ਮਨਾਇਆ ਕਰ..
ਹਰ ਵੇਲੇ ਬਸ ਅੱਲਾਹ ਅੱਲਾਹ ਗਾਇਆ ਕਰ..............
ਐਨਾ ਸੋਖਾ ਰਾਹ ਨੀ ਯਾਰ ਬਨਾਵਣ ਲਈ ,,
ਦੁਖੜੇ ਦਿੰਦਾ ਹੈ ਓਹੋ ਅਜ਼ਮਾਵਣ ਲਈ,,
ਸਿਰੇ ਪਹੁੰਚ ਕੇ ਐਵੇਂ ਨਾ ਘਬਰਾਇਆ ਕਰ,,
ਹਰ ਵੇਲੇ ਬਸ ਅੱਲਾਹ ਅੱਲਾਹ ਗਾਇਆ ਕਰ..............
ਤੂੰ ਵੀ "ਸ਼ਿਖਰ" ਹੁਣ ਛੱਡ ਦੇ ਖੇਹ੍ੜਾ ਦੁਨਿਆ ਦਾ,,
ਰੱਬ ਦਾ ਕਦੇ ਨੀ ਹੁੰਦਾ, ਜੇਹੜਾ ਦੁਨਿਆ ਦਾ,,
ਉੱਠਦਾ-ਬਹਿੰਦਾ ਉਸ ਦਾ ਨਾਮ ਧਿਆਇਆ ਕਰ,,
ਹਰ ਵੇਲੇ ਬਸ ਅੱਲਾਹ ਅੱਲਾਹ ਗਾਇਆ ਕਰ..............
ਚੇਤਨ ' ਸਿਖਰ' 9464444001

No comments:
Post a Comment