ਭਗਤ ਸਿੰਘ ਇੱਕ ਮਹਾਨ ਚਿੰਤਕ
(ਲੇਖ)
ਸਵੇਰ ਦਾ ਸਮਾ ਸੀ ਇਸ ਦਿਨ ਭਗਤ ਸਿੰਘ ੨੩ ਸਾਲ ਪੰਜ ਮਹੀਨੇ ਅਤੇ ਛੱਬੀ ਦਿਨ ਦੇ ਹੋਏ ਸਨ | ਲਹੌਰ ਦੀ ਇੱਕ ਅਖਬਾਰ ਵੇਖਦਿਆਂ ਹੋਇਆਂ ਭਗਤ ਸਿੰਘ ਦੀ ਨਜਰ ਤਾਜ਼ੀ ਛਪੀ ਲੈਨਿਨ ਦੀ ਜੀਵਨੀ ਦੇ ਸੰਬੰਧ 'ਚ ਇੱਕ ਛਪੇ ਲੇਖ ਤੇ ਪਈ ਲੈਨਿਨ ਉਤੇ ਛਪੀ ਇਸ ਕਿਤਾਬ ਨੂੰ ਓਹ ਹਰ ਹਾਲਤ ਵਿਚ ਪੜ੍ਹਨਾ ਚਾਹੁੰਦੇ ਸਨ |ਜਿੰਦਗੀ ਦੇ ਅੰਤਿਮ ਪਲਾਂ ਚ ਜਦੋਂ ਰਿਸਤੇਦਾਰਾਂ ,ਮਿੱਤਰਾਂ,ਪਿਆਰਿਆਂ ਦੇ ਅੰਤਿਮ ਦਰਸ਼ਨਾਂ ਦੀ ਚਾਹ ਹੁੰਦੀ | ਭਗਤ ਸਿੰਘ ਦੀ ਇਛਾ ਸੀ ਕਿ ਓਹ ਲੈਨਿਨ ਨੂੰ ਜੇ ਮਿਲ ਨਹੀ ਸਕਦੇ ਤਾਂ ਓਸਦੀ ਕਿਤਾਬ ਜਰੂਰ ਪੜ੍ਹ ਲੈਣ |ਜਦੋਂ ਜੇਲਰ ਓਹਨਾਂ ਨੂੰ ਫਾਂਸੀ ਲਾਉਣ ਦਾ ਹੁਕਮ ਸੁਣਾਉਣ ਆਇਆ ਤਾਂ ਓਹਨਾਂ ਨੇ ਕਿਹਾ," ਕੁਝ ਸਮਾਂ ਰੁਕੋ ਇਥੇ ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ ਹੈ |"ਕੁਝ ਲਈਨਾ ਹੋਰ ਪੜ੍ਹ ਕੇ ਓਹਨਾ ਨੇ ਕਿਤਾਬ ਇੱਕ ਪਾਸੇ ਰਖ ਦਿੱਤੀ | ਉਠ ਕੇ ਖੋਲਦਿਆਂ ਕਿਹਾ ,"ਚਲੋ" ਇਹ ਸਨ ਇੱਕ ਸਹੀਦ ਦੇ ਆਖਰੀ ਪਲ ,ਓਦੋਂ ਵੀ ਓਹ ਕਿਤਾਬਾਂ ਨਾਲ ਜੁੜਿਆ ਹੋਇਆ ਸੀ |
ਇਹਨਾਂ ਵੇਰਿਵਆਂ ਤੋਂ ਪਤਾ ਚਲਦਾ ਹੈ ਕੇ ਭਗਤ ਸਿੰਘ ਰੂਸ ਬਣੇ ਨਵੇ ਮਾਰਕਸਵਾਦੀ ,ਸਮਾਜਵਾਦੀ ਇਨਕਲਾਬ ਵਰਗਾ ਇਨਕਲਾਬ ਭਾਰਤ ਵਿਚ ਲਿਆਉਣਾ ਚਾਹੁੰਦੇ ਸਨ | ਓਹਨਾ ਨੂੰ ਇਹ ਵੀ ਪਤਾ ਸੀ ਕਿ ਅਜਾਦੀ ਦੇ ਰੁਖ ਨੂੰ ਸਮੇਂ ਸਮੇਂ ਤੇ ਦੇਸ਼ ਭਗਤਾਂ ਤੇ ਤਾਨਾਸ਼ਾਹਾਂ ਦੇ ਖੂਨ ਨਾਲ ਤਾਜ਼ਾ ਕਰਨਾ ਪੀਂਦਾ ਹੈ . ਜੇਲ੍ਹ ਵਿਚ ਭਗਤ ਸਿੰਘ ਨੇ ਕਈ ਕਿਤਾਬਾਂ ਪੜ੍ਹੀਆਂ ਤੇ ਖੁਦ ਵੀ ਲਿਖੀਆਂ |ਓਹਨਾਂ ਵਿਚੋਂ ਜਿਆਦਾਤਰ ਖਰੜੇ ਖੁਰਦ ਬੁਰਦ ਕਰ ਦਿਤੇ ਗਏ |ਪਰ ਓਹ ਮਹਾਨ ਚਿੰਤਕ ਸਨ|ਓਹਨਾ ਨੇ ਬਾਇਰਨ,ਵਿਟਮੈਨ ਤੇ ਵਰ੍ਡ੍ਸ ਵਰ੍ਥ ਦੀਆਂ ਅਜਾਦੀ ਦੇ ਵਿਸ਼ੇ ਦੀਆਂ ਕਵਿਤਾਵਾਂ ਪੜ੍ਹੀਆਂ |ਓਹਨਾ ਨੇ ਇਬਸਨ ਦੇ ਨਾਟਕ ,ਦੋਸਤੋਵਸਕੀ ਦਾ 'ਅਪਰਾਧ ਤੇ ਦੰਡ' ਅਤੇ ਹਿਊਗੋ ਦਾ 'ਪਦਦਲਿਤ 'ਨਾਵਲ ਵੀ ਪੜ੍ਹੇ | ਇਨਕਲਾਬੀ ਵੇਰਾ ਫਿਗ੍ਨਰ , ਰੂਸੀ ਵਿਦਵਾਨ ਤੇ ਇਨਕਲਾਬੀ ਮ੍ਰੋਜੋਵ ਦੀਆਂ ਰਚਨਾਵਾਂ ਜੇਲ੍ਹ 'ਚ ਹੀ ਪੜ੍ਹੀਆਂ | ਓਹਨਾਂ ਨੇ ਆਪਣੇ ਆਪ ਨੂੰ ਮੁਕਦਮੇ ਲਈ ਤਿਆਰ ਕਰਨ ਦੇ ਉਦੇਸ਼ ਨਾਲ ਕਾਨੂੰਨ ਦਾ ਵੀ ਅਧਿਆਨ ਕੀਤਾ | ਜੇਲ੍ਹ ਕਿਤਾਬਾਂ ਭਗਤ ਸਿੰਘ ਦੀ ਚਿੰਤਾ ਦਾ ਮੁੱਖ ਵਿਸ਼ਾ ਸੀ | ਓਸ ਨੇ ਆਪਣੇ ਮਿੱਤਰ ਜੈ ਦੇਵ ਗੁਪਤਾ ਭਰਾ ਕੁਲਬੀਰ ਸਿੰਘ ਤੋਂ ਕਿਤਾਬਾਂ ਮੰਗਵਾਈਆਂ | ਓਹ ਕਿਤਾਬਾਂ ਦੀ ਚੋਣ ਕਰਨ ਵਿਚ ਬਹੁਤ ਧਿਆਨ ਦਿੰਦੇ ਸਨ | ਫਿਕਸ,ਸਿਕ੍ਲੇਅਰ,ਵਾਈਲਤ ਤੇ ਗੋਰਕੀ ਓਹਨਾਂ ਨੂੰ ਜਿਆਦਾ ਪਸੰਦ ਸਨ . ਜੇਲ੍ਹ ਵਿੱਚ ਓਹਨਾ ਰਾਜਨੀਤਿਕ ,ਵਿਗਾਨਕ ਸਾਹਿਤ ਦੀ ਵੀ ਮੰਗ ਕੀਤੀ | ਜੁਲਾਈ ੧੯੩੦ 'ਚ ਓਹਨਾਂ 'ਦੂਜੀ ਕੌਮਾਤਰੀ ਦਾ ਪਤਨ ਅਤੇ 'ਖਬੇ ਕਿਮੁਓਨਿਜ਼੍ਮ 'ਦੋਵੇਂ ਕਿਤਾਬਾਂ ਜੋ ਕਿ ਲੈਨਿਨ ਦੀਆਂ ਸਨ ਤੇ ਪ.ਕ੍ਰੋਪੋਤਿਕਨ ਦੀ 'ਆਪਸੀ ਸਹਾਇਤਾ' ਤੇ ਮਾਰਕਸ ਦੀ 'ਫ੍ਰਾਂਸ ਦੀ ਘਰੇਲੂ ਜੰਗ ' ਰਚਨਾਵਾਂ ਮੰਗਵਾਈਆਂ | ਬਹੁਤ ਸਾਰੀਆਂ ਮਿਸਾਲਾਂ ਦਸਦੀਆਂ ਹਨ ਕਿ ਕਿਰਤੀਆਂ ਪ੍ਰਤੀ ਓਹਨਾਂ ਦੇ ਮਨ 'ਚ ਗਹਿਰੀ ਸਦਭਾਵਨਾ ਸੀ ਤੇ ਪੂੰਜੀਵਾਦੀ ਵਿਵਸਥਾ ਪ੍ਰਤੀ ਓਹਨਾ ਦਾ ਰੁਖ ਕੱਟੜ ਆਲੋਚਨਾਤਮਕ ਸੀ | ਇਸੇ ਲਈ ਓਹਨਾਂ ਨੇ ਸਿਟਾ ਕੱਢਿਆ ਕਿ ਮੌਜੂਦਾ ਸੱਭਿਅਤਾ ਨੂੰ ਬਦਲਿਆ ਜਾਣਾ ਚਾਹਿਦਾ ਹੈ ਜਾਂ ਨਹੀਂ ਸਗੋਂ ਇਸ ਨੂੰ ਬਦਲਿਆ ਕਿਵੇਂ ਜਾਵੇ ? ਓਹਨਾ ਨੇ ਰੂਸ ,ਟਾਮਸ ਜੇਫਰਸਨ,ਪਤਰਿਕ ਹੈਨਰੀ ਆਦਿ ਦੇ ਅਜਾਦੀ ਦੇ ਪ੍ਰਤੀ ਆਪਣੇ ਵਿਚਾਰਾਂ ਨੂੰ ਆਪਣੀ ਡਾਇਰੀ ਵਿੱਚ ਨੋਟ ਵੀ ਕੀਤਾ ਹੋਇਆ ਸੀ |ਓਹਨਾਂ ਦੀ ਡਾਇਰੀ ਵਿੱਚ ਰੂਸ ਉੱਤੇ ਲਿਖੀਆਂ ਕਿਤਾਬਾਂ ਦੀ ਸੂਚੀ ਵੀ ਹੈ ਰੇਨੇ ਫੁਲੋਪਸਿਲਰ ਦੀ 'ਬੋਲ੍ਸ਼ਇਜ਼ਮ ਦਾ ਚਿਰ ਤੇ ਦਿਮਾਗ ',ਐਮ ਓ ਹਾਰਾਦੀ 'ਰਸ਼ੀਆ',ਲੋਸਲੋ ਲੋਟਨ ਦੀ 'ਰੂਸੀ ਇਨਕਲਾਬ ', ਇੰਟਰ ਕਾਰਲਗ੍ਰਏ ਦੀ 'ਬੋਲ੍ਸ੍ਵ੍ਕ ਰੂਸ' ਤੇ ਮਾਰਕਸ , ' ਲੈਨਿਨ ਤੇ ਇਨਕਲਾਬੀ ਵਿਗਿਆਨ ' ,ਜੋਹਨ ਰੀਡ ਦੀ 'ਦਸ ਦਿਨ ਜਿਨਾਂ ਨੇ ਦੁਨੀਆਂ ਹਿਲਾ ਦਿਤੀ ',ਗੋਰਕੀ ਦੀ 'ਮਾਂ' ਤੇ ਸ . ਸ੍ਤੇਪ੍ਨ੍ਯਕ ਕਰਾਂਵਚੀਸਕੀ ਦੀ 'ਰੂਸੀ ਲੋਕਤੰਤਰ ਦਾ ਜਨਮ 'ਵੀ ਪੜ੍ਹੀਆਂ | ਇਹ ਸਾਰੇ ਵੇਰਵੇ ਸਹੀਦ ਭਗਤ ਸਿੰਘ ਦੇ ਵਾਰੇ ਛਪੀ ਕਿਤਾਬ 'ਸ਼ਹੀਦੇ ਆਜ਼ਮ ਦੀ ਜੇਲ੍ਹ ਡਾਇਰੀ' ਵਿੱਚ ਦਰਜ ਹਨ | ਇਸ ਤੋ ਪਤਾ ਚਲਦਾ ਹੈ ਕੇ ਭਾਰਤ ਦਾ ਇਹ ਮਹਾਨ ਸਪੂਤ ਕਿੰਨਾ ਵੱਡਾ ਚਿੰਤਕ ਸੀ | ਅਜਿਹਾ ਚਿੰਤਕ ਹੋਰ ਪੈਦਾ ਹੋਵੇ ਅਜਿਹਾ ਭਾਰਤ ਦੀ ਮਿੱਟੀ ਉਡੀਕ ਰਹੀ ਹੈ ,ਦੇਖੋ !ਇਹ ਉਡੀਕ ਕਦੋਂ ਖਤਮ ਹੁੰਦੀ ਹੈ | ਕਿਉਂਕਿ ਸਹੀਦ ਭਗਤ ਸਿੰਘ ਹੀ ਇਕੋ ਇੱਕ ਇਨਸਾਨ ਹੈ ਜੋ ਗੁਲਾਮੀ ਵਿੱਚ ਵੀ ਭਾਰਤ ਦੇ ਸਮਾਜਵਾਦੀ ਹੋਣ ਦਾ ਸੁਪਨਾ ਦੇਖ ਸਕਦਾ , ਨਹੀਂ ਤਾਂ ਅਜੇ ਕਲ੍ਹ ਦੇ ਅਜਾਦ ਭਾਰਤ ਦੇ ਸ਼ਾਸਕ ਪੂੰਜੀਵਾਦੀ ਤਾਕਤਾਂ ਨਾਲ ਲੋਕਤੰਤਰ ਦਾ ਗਲਾ ਘੁੱਟ ਰਹੇ ਹਨ|
ਅੰਜਨਾ ਮੈਨਨ
ਪੰਜਾਬੀ ਮਿਸਟ੍ਰੈਸ
ਸ ਹ ਸ ਕਰਮਗੜ

No comments:
Post a Comment