ਆਜ਼ਾਦੀ
ਕੌਣ ਕਹਿੰਦੈ?
ਇਹ ਦੇਸ਼ ਆਜ਼ਾਦ ਹੋ ਗਿਆ!
ਸੜਕਾਂ ਕਿਨਾਰੇ ਢਿੱਡੋਂ ਭੁੱਖੇ ਸੌਂਦੇ ਬੱਚਿਆਂ ਦੀ
ਕਦੇ ਕਿਸੇ ਨੇ ਸਾਰ ਨਹੀਂ ਲਈ
ਜਦੋਂ ਵੀ ਕਿਸੇ ਮੰਤਰੀ ਦੀ ਲਾਲ ਬੱਤੀ ਵਾਲੀ ਗੱਡੀ
ਝੁੱਗੀਆਂ ਕੋਲੋਂ ਲੰਘੀ ਏ
ਤਾਂ ਉਸਨੇ ਹਮੇਸ਼ਾਂ ਹੀ ਬੋ ਆਉਣ ਦੇ ਡਰੋਂ
ਆਪਣੇ ਨੱਕ ਦੇ ਦੁਆਲੇ ਰੁਮਾਲ ਲਪੇਟਿਐ
ਇਹ ਆਜ਼ਾਦੀ ਹੈ
ਜਿੱਥੇ ਅੱਧਨੰਗੇ ਜਿਸਮਾਂ ਨੂੰ ਕੱਜਣ ਦੀ ਬਜਾਏ
ਵਹਿਸ਼ੀ ਨਿਗਾਹਾਂ ਨੋਚਦੀਆਂ ਨੇ
ਜਿੱਥੇ ਖੇਡਣ ਦੀ ਉਮਰੇ ਬਚਪਨ ਮਜ਼ਦੂਰੀਆਂ ਕਰਦੈ
ਜਿੱਥੇ ਬੁੱਢੇ ਬਾਪ ਨੂੰ ਸਹਾਰਾ ਦੇਣ ਦੀ ਬਜਾਏ
ਉਸਦੇ ਹੱਥ ਵਿਚਲੀ ਡੰਗੋਰੀ ਵੀ ਖੋਹ ਲਈ ਜਾਂਦੀ ਏ
ਜਿੱਥੇ ਬੇਇਮਾਨਾਂ ਦੀ ਬੱਲੇ-ਬੱਲੇ ਹੋਈ ਜਾਂਦੀ ਏ ਤੇ ਇਮਾਨਦਾਰੀ
ਦੂਰ ਕਿਸੇ ਅਣਦੱਸੀ ਥਾਂ ਆਪਣਾ ਆਪ ਲੁਕੋਂਦੀ ਫਿਰਦੀ ਏ
ਜਿੱਥੇ ਅੱਜ ਵੀ ਸੱਚ ਨੂੰ ਗਵਾਹੀਆਂ ਦੀ ਘਾਟ ਕਾਰਨ
ਹੱਕ ਤੇ ਇਨਸਾਫ ਨੂੰ ਦਰੜਿਆ ਜਾਂਦੈ
ਜਿੱਥੇ ਅਖਬਾਰਾਂ ਬਜਾਏ ਸੱਚ ਨਿਤਾਰਨ ਦੇ
ਆਪਣੇ ਦਾਇਰੇ ਵਧਾਉਣਾ ਚਾਹੁੰਦੀਆਂ ਨੇ
ਜਿੱਥੇ ਆਮ ਆਦਮੀ ਦੀ ਜਿੰਦਗੀ ਕੋਹਲੂ ਦੇ ਬੈਲ ਤੋਂ ਵੱਧ ਕੁਝ ਨਹੀਂ
ਤੇ ਦੇਸ਼ ਦਾ ਬੁੱਧੀਜੀਵੀ ਵਰਗ
ਉਸਨੂੰ ਉਸਦੀ ਬੁੱਧੀ ਹੀ ਵੱਢ-ਵੱਢ ਖਾ ਰਹੀ ਏ
ਜੋ ਇਕ ਆਮ ਆਦਮੀ ਨਾਲੋਂ ਵੱਖਰੀ ਹੋਂਦ ਦਾ ਭਰਮ ਪਾਲੀ ਬੈਠਾ ਬਜਾਏ
ਆਮ ਲੋਕਾਈ ਦੇ ਪੱਧਰ ਤੇ ਵਿਚਰਨ ਦੇ
ਆਪਣੇ ਹੀ ਸੈਮੀਨਾਰਾਂ,ਕਾਨਫਰੰਸਾਂ ਤੇ ਪਰਧਾਨਗੀਆਂ ਵਿਚ ਬੱਝਣ ਜੋਗਾ ਰਹਿ ਗਿਐ
ਆਜ਼ਾਦੀ ਤੋਤਾ ਰਟਣੀ ਨਹੀਂ
ਜਿਸ ਦਿਨ ਹਰ ਮਾਂ ਦੇ ਬੱਚੇ
ਰੱਜ ਕੇ ਖਾ ਸਕਣਗੇ ਤੇ ਛੱਤ ਹੇਠ ਸੌਂ ਸਕਣਗੇ
ਉਹ ਹੀ ਸ਼ੁਰੂਆਤ ਹੋਵੇਗੀ
ਹਰਮਨ ਸਿੰਘ

No comments:
Post a Comment