ਸਾਡਾ ਦਿਲ
ਉੱਪਰੋਂ ਰਗੜਾ ਲਾਉਣਾ ਪੈਂਦਾ ,
ਪਿਆਰ ਨਾਲ ਜਦ ਗੱਲ ਨੀ ਬਣਦੀ,
ਐਦਾਂ ਦਿਲ ਸਮਝਾਉਣ ਪੈਂਦਾ ,
ਚੋਵੀ ਘੜੀਆਂ ਕਰਦਾ ਅੜੀਆਂ,
ਮਾੜੀ ਜਾਨ ਸਕੀਮਾ ਬੜੀਆਂ ,
ਅਸੀਂ ਵੀ ਬਹੁਤ ਕਿਤਾਬਾਂ ਪੜੀਆਂ,
ਲਾਰਾ ਲਾ ਪਤਿਆਣਾ ਪੈਂਦਾ ,
ਗਲੀ 'ਚ ਫਿਰਦਾ ਮਾਰ ਮੁੰਡਾਸਾ,
ਡੱਬ 'ਚ ਬੋਤਲ ,ਹੱਥ ਗੰਡਾਸਾ,
ਕਰਕੇ ਹੱਟਣਾ ਅੱਜ ਇੱਕ ਪਾਸਾ,
ਫੜ ਕੇ ਘਰੇ ਲਿਆਉਣ ਪੈਦਾ ,
ਪਤਾ ਨੀ ਕਿਧਰੋਂ ਪਾ ਲਿਆ ਛੱਲਾ,
ਬੈਠਾ ਰਹਿੰਦਾ ਕੱਲਮ ਕੱਲਾ ,
ਏਸ ਮਰਜ ਦਾ ਕਿਤੇ ਨਾ ਦਾਰੂ,
ਤੜਫ ਤੜਫ ਮਰ ਜਾਣਾ ਪੈਂਦਾ,
ਇੱਕ ਦਿਨ ਦੇਸੀ 'ਬੰਬ' ਬਣਾ ਲਿਆ,
ਢਿੱਡ ਨਾਲ ਬੰਨ ਕੇ ਕੁੜਤਾ ਪਾ ਲਿਆ,
ਖਾਲਸਤਾਨ ਬਣਾਉਣਾ ਕਹਿੰਦਾ
ਗੋਡਿਆਂ ਨੂੰ ਹੱਥ ਲਾਉਣਾ ਪੈਂਦਾ,
ਹੁਣ ਇੱਕ ਨਵੀ ਬਿਮਾਰੀ ਲਾ ਲਈ,
ਕਵਿਤਾ ਦੇ ਨਾਲ ਯਾਰੀ ਪਾ ਲਈ,
ਸੁਣਨ ਵਾਲਿਆਂ ਪੁਲਸ ਬੁਲਾ ਲਈ,
ਰੋਜ ਕਚਿਹਰੀ ਜਾਣਾ ਪੈਂਦਾ

No comments:
Post a Comment