Thursday, 19 April 2012

ਰੁਪਿੰਦਰ ਕੌਰ ਢੀਂਡਸਾ

ਕਦੇ ਤਾਂ ....
ਜਦੋਂ ਵੀ ਕਦੇ
ਆਸਾਂ ਵਾਲੇ ਬੂਟੇ ਨੂੰ ਬੂਰ ਪਿਆ
ਇਕ ਤੇਜ ਹਨੇਰੀ
ਹਮੇਸ਼ਾ ਵਾਂਗ
ਵਹਾਕੇ ਲੈ ਗਈ
ਮੇਰੇ ਸੁਪਨੇ,ਮੇਰੀਆਂ ਸਧਰਾਂ
... ਤੇ ਮੈਂ ਖਾਮੋਸ਼
ਉਡੀਕ ਕਰਦੀ ਹਾਂ
ਇਕ ਬੱਦਲ ਦੇ ਆਉਣ ਦੇ
ਓਹਦੇ ਸੰਗ ਰੋਸ ਕਰ
ਕਦੇ ਖੁਦ ਵਰਦੀ ਆ
ਕਦੇ ਓਹਨੂੰ ਗਰਜਣ ਦਾ ਮੌਕਾ ਮਿਲਦਾ
ਵਰਦੀਆਂ ਕਣੀਆਂ ਤੋਂ ਬਣਦੀ ਸਤਰੰਗੀ ਪੀਂਘ
ਸੱਤੇ ਰੰਗਾਂ ਨੂੰ ਫਿਰ ਤੋਂ ਇਕ ਕਰਦੀ
ਝਖੜ ਤੋਂ ਬਾਦ ਦੀ ਸ਼ਾਂਤੀ ਨਾਲ ਫੇਰ
ਰੁਮਕਦੀ ਹੈ ਮੋਹੱਬਤ ਦੀ ਹਵਾ
ਚਾਵਾਂ ਨੂੰ ਹੁਲਾਰਾ ਮਿਲਦਾ
ਤੇ ਫਿਰ ਕੁਝ ਰੀਝਾਂ
ਪਣਪਦੀਆਂ ਪਲਦੀਆਂ ਨੇ ਦਿਲ ਦੀ
ਸੂਖਮ ਧਰਤ ਤੇ
ਸੁਪਨੇ ਸਜਾਉਂਦਾ ਮਾਲੀ ਦਿਲ
ਫਿਰ ਤੋਂ ਉਸ ਬੂਟੇ ਨੂੰ ਸਿੰਜਣ ਲਗਦਾ
ਕਰਵਾਉਂਦੀ ਹੈ ,
ਇੱਕ ਆਸ .....
ਕਿ ਕਦੇ ਤਾਂ ਹਵਾ ਦਾ ਰੁਖ
ਮੇਰੇ ਹੱਕ 'ਚ ਖਲੋਵੇਗਾ ..
ਕਦੇ ਤਾਂ ਇਹ ਬੂਟਾ ,ਰੁਖ ਬਣ ਮੇਰੇ
ਨਾਮ ਨਾਲ ਪਹਚਾਣਿਆ ਜਾਏਗਾ ....
ਕਦੇ ਤਾਂ ਇਹ ਆਸਾਂ ਵਾਲਾ ਬੂਰ
ਸਧਰਾਂ,ਚਾਵਾਂ ਨੂੰ ਹਕੀਕਤੀ ਰੂਪ ਦਵੇਗਾ ...
ਕਦੇ ਤਾਂ ,
ਕਦੇ ਤਾਂ ....
ਰੁਪਿੰਦਰ ਕੌਰ ਢੀਂਡਸਾ

No comments:

Post a Comment